मुख्यमंत्री तीर्थयात्रा योजना के शुभारंभ पर विधायक कुलजीत सिंह रंधावा अपनी टीम के साथ हुए शामिल
मोहाली/डेराबस्सी
सोमवार को श्री गुरु नानक देव जी के प्रकाश पर्व के अवसर पर मुख्यमंत्री तीर्थ यात्रा योजना की शुरुआत की गयी. इस योजना का शुभारंभ मुख्यमंत्री भगवंत सिंह मान ने किया। इस दौरान दिल्ली के मुख्यमंत्री अरविंद केजरीवाल भी मौजूद रहे. इस मौके पर डेराबस्सी के विधायक कुलजीत सिंह रंधावा भी अपनी डेराबस्सी टीम के साथ गोल्डन एवेन्यू कॉलोनी ग्राउंड धूरी (संगरूर) में मुख्यमंत्री तीर्थयात्रा योजना की लॉन्च रैली में शामिल हुए।गौरतलब है कि इस कार्यक्रम के बाद मुख्यमंत्री भगवंत मान और आम आदमी पार्टी के संयोजक अरविंद केजरीवाल ने धूरी से नांदेड़ साहिब के लिए ट्रेन को हरी झंडी दिखाई. विधायक कुलजीत सिंह रंधावा ने जानकारी देते हुए बताया कि दिल्ली के बाद पंजाब में भी गुरु नानक देव प्रकाश पर्व के अवसर पर आज से मुख्यमंत्री तीर्थयात्रा योजना शुरू हो गई है. यह पहली यात्रा अमृतसर से नांदेड़ साहिब तक है और सभी यात्रियों को ट्रेन से भेजने की व्यवस्था की गई है। रंधावा ने कहा कि पंजाब सरकार तीर्थयात्रियों की रवानगी से लेकर वापसी तक सभी इंतजाम कर रही है. ट्रेनों के लिए आईआरसीटीसी से सहायता मांगी जा रही है और पंजाब रोडवेज द्वारा बसों की व्यवस्था की जाएगी।
साथ ही तीर्थ यात्रा पर जाने वाले लोगों को इन धर्मशालाओं में ठहराया जाएगा जिन्हें भोजन और तीर्थयात्री किट भी प्रदान की जाएगी। उन्होंने कहा कि जब श्रद्धालु किसी धार्मिक स्थल पर पहुंचेंगे तो वहां तैनात गाइड उन्हें अपनी भाषा में विस्तृत जानकारी देंगे। रंधावा ने कहा कि मुख्यमंत्री तीर्थयात्रा योजना के लिए बसों के अलावा, राज्य भर के विभिन्न स्थानों से पवित्र स्थानों के लिए विशेष ट्रेनें चलाई जाएंगी, जिनके माध्यम से तीर्थयात्रियों को श्री हजूर साहिब (नांदेड़), श्री पटना साहिब (बिहार), वाराणसी मंदिर अयोध्या और बृंदावन धाम (उत्तर प्रदेश), श्री अजमेर शरीफ (राजस्थान) के अलावा श्री आनंदपुर साहिब, श्री अमृतसर साहिब, सालासर धाम, माता चिंतपूर्णी, माता वैष्णु देवी, माता ज्वाला धार्मिक स्थलों की तीर्थयात्रा कराई जाएगी। उन्होंने कहा कि यह योजना 40 करोड़ रुपये के बजट के साथ 95 दिनों तक चलेगी और एक सप्ताह में 1 ट्रेन और 10 बसें रवाना होंगी। रंधावा ने कहा कि इस मौके पर लोगों में काफी खुशी का माहौल था। संगत ने उन्हें बताया कि वे बहुत खुश हैं कि उन्हें अपने तीर्थ स्थल के दर्शन करने का अवसर मिला।
**********************************************
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਸਮਾਗਮ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਆਪਣੀ ਟੀਮ ਨਾਲ ਹੋਏ ਸ਼ਾਮਲ
ਡੇਰਾਬੱਸੀ
ਸੋਮਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਾਲ ਮੌਜੂਦ ਰਹੇ। ਇਸ ਮੌਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਆਪਣੀ ਡੇਰਾਬੱਸੀ ਟੀਮ ਨਾਲ ਗੋਲਡਨ ਐਵੇਨਿਊ ਕਲੋਨੀ ਗਰਾਊਂਡ ਧੂਰੀ (ਸੰਗਰੂਰ) ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਰੈਲੀ ਵਿਚ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਇਸ ਸਮਾਗਮ ਤੋਂ ਬਾਅਦ ਅਜੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅੱਜ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਗੱਡੀ ਨੂੰ ਹਰੀ ਝੰਡੀ ਦਿਖਾ ਰੇਲਗੱਡੀ ਨੂੰ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ। ਜਾਣਕਾਰੀ ਦਿੰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਮੌਕੇ ਅੱਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਹੋ ਗਈ ਹੈ। ਇਹ ਪਹਿਲੀ ਯਾਤਰਾ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤੱਕ ਹੈ ਅਤੇ ਸਾਰੇ ਯਾਤਰੀਆਂ ਨੂੰ ਟਰੇਨ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੇ ਰਵਾਨਾ ਹੋਣ ਤੋਂ ਲੈ ਕੇ ਵਾਪਸੀ ਤੱਕ ਸਾਰੇ ਪ੍ਰਬੰਧ ਕਰ ਰਹੀ ਹੈ। ਰੇਲਾਂ ਲਈ ਆਈਆਰਸੀਟੀਸੀ ਤੋਂ ਸਹਾਇਤਾ ਲਈ ਜਾ ਰਹੀ ਹੈ ਤੇ ਪੰਜਾਬ ਰੋਡਵੇਜ਼ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯਾਤਰਾ 'ਤੇ ਜਾਣ ਵਾਲੇ ਲੋਕਾਂ ਨੂੰ ਏਸੀ ਧਰਮਸ਼ਾਲਾਵਾਂ 'ਚ ਠਹਿਰਾਇਆ ਜਾਵੇਗਾ। ਭੋਜਨ ਤੇ ਸ਼ਰਧਾਲੂ ਕਿੱਟ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦੋਂ ਸ਼ਰਧਾਲੂ ਕਿਸੇ ਵੀ ਧਾਰਮਿਕ ਸਥਾਨ 'ਤੇ ਪੁੱਜਣਗੇ ਹਨ ਤਾਂ ਉਥੇ ਤਾਇਨਾਤ ਗਾਈਡ ਉਨ੍ਹਾਂ ਦੀ ਭਾਸ਼ਾ ਵਿਚ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਲਈ ਬੱਸਾਂ ਤੋਂ ਇਲਾਵਾ ਪਾਵਨ ਅਸਥਾਨਾਂ ਲਈ ਰਾਜ ਭਰ ਵਿੱਚ ਵੱਖ-ਵੱਖ ਸਥਾਨਾਂ ਤੋਂ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾਣਗੀਆਂ ਜਿਨ੍ਹਾਂ ਰਾਹੀਂ ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਅਯੁੱਧਿਆ ਅਤੇ ਬ੍ਰਿੰਦਾਵਨ ਧਾਮ (ਉੱਤਰ ਪ੍ਰਦੇਸ਼),ਖਾਟੂ ਸ਼ਿਆਮਾ,ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸਾਲਾਸਰ ਧਾਮ, ਮਾਤਾ ਚਿੰਤਪੁਰਨੀ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਹ ਯੋਜਨਾ 95 ਦਿਨਾਂ ਲਈ ਜ਼ਾਰੀ ਰਹੇਗੀ ਜਿਸਦਾ 40 ਕਰੋੜ ਰੁਪਏ ਬਜਟ ਰੱਖਿਆ ਗਿਆ ਹੈ ਅਤੇ ਹਫਤੇ 'ਚ 1 ਰੇਲਗੱਡੀ ਅਤੇ 10 ਬੱਸਾਂ ਰਵਾਨਾ ਹੋਣਗੀਆਂ। ਰੰਧਾਵਾ ਨੇ ਕਿਹਾ ਕਿ ਇਸ ਮੌਕੇ ਸੰਗਤਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਗਿਆ। ਉਨ੍ਹਾਂ ਨੂੰ ਸੰਗਤ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੂੰ ਆਪਣੇ ਤੀਰਥ ਸਥਾਨ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਹੈ।