डेराबस्सी शहर में विकास कार्यों में आई तेजी, विधायक रंधावा द्वारा विभिन्न वार्डों में 3 करोड़ 21 लाख के विकास कार्यों की शुरूआत । ਡੇਰਾਬੱਸੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੇ ਫੜੀ ਰਫ਼ਤਾਰ, ਵਿਧਾਇਕ ਰੰਧਾਵਾ ਵੱਲੋਂ ਵੱਖ ਵੱਖ ਵਾਰਡਾਂ 'ਚ 3 ਕਰੋੜ 21 ਲੱਖ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
डेराबस्सी शहर में विकास कार्यों में आई तेजी, विधायक रंधावा द्वारा विभिन्न वार्डों में 3 करोड़ 21 लाख के विकास कार्यों की शुरूआत
मोहाली / डेराबस्सी, 7 मार्च
क्षेत्रीय विधायक कुलजीत सिंह रंधावा की ओर से डेराबस्सी शहर में रोजाना करोड़ों रुपये के विकास कार्य शुरू किए जा रहे हैं। इसी श्रृंखला के तहत विधायक रंधावा ने शहर के विभिन्न वार्डों में 3 करोड़ 21 लाख रुपये की लागत से होने वाले कार्यों की शुरुआत की। इस अवसर पर परिषद अध्यक्ष सुश्री आशु उपनेजा, कर्ज साधक अधिकारी जगजीत सिंह जज, जे.ई. तारा चंद, आप नेता नरेश उपनेजा समेत ब्लॉक अध्यक्ष और बड़ी संख्या में आम आदमी पार्टी के कार्यकर्ता मौजूद रहे।
विधायक कुलजीत रंधावा ने आज 16वीं विधानसभा सत्र के व्यस्त कार्यक्रम में से अपना कीमती समय निकालकर वार्ड नंबर 16 के गांव बाकरपुर में रेलवे लाइन से गुरुद्वारा साहिब तक सड़क पर 32.90 लाख रुपये की लागत से इंटरलॉक टाइलें, वार्ड नंबर 16 में बरसाती पानी की निकासी के लिए पाइप और गलियों की मरम्मत के लिए 30 लाख , वार्ड नंबर 18 में गुरु नानक कॉलोनी से बरसाती चौ तक 24.76 लाख रुपये की लागत से आर.सी.सी. पाइप बिछाने का कार्य, वार्ड नंबर 15 में 41.33 लाख रुपये की लागत से हरिपुर कुरा से मुकंदपुर तक इंटरलॉकिंग टाइल्स लगाना, 48.70 लाख रुपये की लागत से हरिपुर हिंदुआन में मुख्य सड़क से इंटरलॉकिंग टाइल्स लगाना, देवी नगर में रोड से कृष्णा सीमेंट स्टोर तक 30.90 लाख रुपये की लागत से टाइल्स लगाना, 44.60 लाख रुपये की लागत से अमरदीप नगर में रेलवे लाइन के किनारे सड़क पर इंटरलॉकिंग टाइल्स बिछाना, वार्ड नंबर 15 में 27.50 लाख रुपये की लागत से रामदासिया धर्मशाला में हॉल, वार्ड नंबर 16 के गांवों में महमदपुर में नगर परिषद सीमा तक 40.45 लाख रुपये की लागत से इंटरलॉकिंग टाइल्स और बरम लगाने का काम शुरू करवाया।
इस मौके पर विधायक कुलजीत रंधावा ने कहा कि पिछली सरकारों की अनदेखी के कारण लोगों को विकास के मामले में काफी नुकसान हुआ है। उन्होंने कहा कि इन पांच सालों के दौरान मुख्यमंत्री भगवंत सिंह मान के नेतृत्व में लगातार विकास कार्य करवाए जाएंगे ताकि हलके में कोई कमी न रहे।
रंधावा ने कहा कि हलके के काम प्राथमिकता के आधार पर करवाए जा रहे हैं। उन्होंने कहा कि शहर में युद्ध स्तर पर काम जारी है। उन्होंने कहा कि यदि किसी वार्डवासी को किसी प्रकार की समस्या आती है तो वह उनके संज्ञान में लाये।
-----------------------------------------------------------------------
ਡੇਰਾਬੱਸੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੇ ਫੜੀ ਰਫ਼ਤਾਰ, ਵਿਧਾਇਕ ਰੰਧਾਵਾ ਵੱਲੋਂ ਵੱਖ ਵੱਖ ਵਾਰਡਾਂ 'ਚ 3 ਕਰੋੜ 21 ਲੱਖ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਡੇਰਾਬੱਸੀ,7 ਮਾਰਚ
ਡੇਰਾਬੱਸੀ ਸ਼ਹਿਰ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਰ ਰੋਜ਼ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਫੇਰ ਵਿਧਾਇਕ ਰੰਧਾਵਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 3 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ । ਇਸ ਮੌਕੇ ਕੌਂਸਲ ਪ੍ਰਧਾਨ ਸ੍ਰੀਮਤੀ ਆਸ਼ੂ ਉਪਨੇਜਾ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ, ਜੇ.ਈ. ਤਾਰਾ ਚੰਦ, ਆਪ ਆਗੂ ਨਰੇਸ਼ ਉਪਨੇਜਾ ਸਮੇਤ ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।
16ਵੇਂ ਵਿਧਾਨ ਸਭਾ ਸੈਸ਼ਨ ਦੇ ਵਿਅਸਤ ਸ਼ਡਿਊਲ ਵਿੱਚੋਂ ਆਪਣਾ ਕੀਮਤੀ ਸਮਾਂ ਕੱਢ ਵਿਧਾਇਕ ਕੁਲਜੀਤ ਰੰਧਾਵਾ ਨੇ ਅੱਜ ਵਾਰਡ ਨੰਬਰ 16 ਦੇ ਪਿੰਡ ਬਾਕਰਪੁਰ ਵਿਖੇ ਰੇਲਵੇ ਲਾਈਨ ਤੋਂ ਗੁਰਦੁਆਰਾ ਸਾਹਿਬ ਤੱਕ 32.90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਤੇ ਇੰਟਰਲਾਕ ਟਾਈਲਾਂ ਲਗਾਉਣ, ਵਾਰਡ ਨੰਬਰ 16 ਵਿਚ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਇਪਾਂ ਅਤੇ ਗਲੀਆਂ ਦੀ ਮੁਰੰਮਤ ਲਈ 30 ਲੱਖ, ਵਾਰਡ ਨੰਬਰ 18 ਗੁਰੂ ਨਾਨਕ ਕਲੋਨੀ ਤੋਂ ਬਰਸਾਤੀ ਚੋਅ ਤੱਕ 24.76 ਲੱਖ ਰੁਪਏ ਦੀ ਲਾਗਤ ਨਾਲ ਆਰ.ਸੀ.ਸੀ. ਪਾਇਪ ਪਾਉਣ ਦਾ ਕੰਮ, ਵਾਰਡ ਨੰਬਰ 15 ਵਿਚ ਹਰੀਪੁਰ ਕੂੜਾ ਤੋਂ ਮੁਕੰਦਪੁਰ ਤੱਕ 41.33 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਲਗਾਉਣ, 48.70 ਲੱਖ ਰੁਪਏ ਨਾਲ ਹਰੀਪੁਰ ਹਿੰਦੂਆਂ ਵਿਖੇ ਮੇਨ ਰੋਡ ਉੱਤੇ ਇੰਟਰਲਾਕ ਟਾਈਲਾਂ ਲਗਾਉਣ, ਦੇਵੀਨਗਰ ਵਿਖੇ ਮੇਨ ਰੋਡ ਤੋਂ ਕ੍ਰਿਸ਼ਨਾ ਸੀਮਟ ਸਟੋਰ ਤੱਕ 30.90 ਲੱਖ ਰੁਪਏ ਦੀ ਲਾਗਤ ਨਾਲ ਟਾਇਲਾਂ ਲਗਾਉਣ, ਅਮਰਦੀਪ ਨਗਰ ਵਿਖੇ ਰੇਲਵੇ ਲਾਈਨ ਦੇ ਨਾਲ ਬਣੀ ਸੜਕ ਤੇ 44.60 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਲਗਾਉਣ, ਵਾਰਡ ਨੰਬਰ 15 ਵਿਖੇ 27.50 ਲੱਖ ਰੁਪਏ ਦੀ ਲਾਗਤ ਨਾਲ ਰਾਮਦਾਸੀਆ ਧਰਮਸ਼ਾਲਾ ਵਿੱਚ ਨਵੇਂ ਹਾਲ ਦਾ ਨਿਰਮਾਣ ਕਰਨ, ਵਾਰਡ ਨੰਬਰ 16 ਦੇ ਪਿੰਡ ਮਹਿਮਦਪੁਰ ਵਿਖੇ ਨਗਰ ਕੌਂਸਲ ਦੀ ਹਦੂਦ ਤੱਕ 40.45 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਤੇ ਬਰਮ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਲੋਕਾਂ ਨੇ ਵਿਕਾਸ ਪੱਖੋਂ ਵੱਡਾ ਖਮਿਆਜ਼ਾ ਭੁਗਤਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਨ੍ਹਾਂ ਪੰਜ ਸਾਲਾਂ ਦੌਰਾਨ ਲਗਾਤਾਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਤਾਂ ਜੋ ਹਲਕੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ।
ਰੰਧਾਵਾ ਨੇ ਕਿਹਾ ਕਿ ਹਲਕੇ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੰਮ ਜੰਗੀ ਪੱਧਰ 'ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਾਰਡ ਵਾਸੀ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਜ਼ਰੂਰ ਲਿਆਉਣ।