विधायक रंधावा ने डेरा जगाधरी में 57.50 लाख रुपये के विकास कार्यों की शुरुआत की
पिछली सरकारों के दौरान विकास कार्य केवल शिलान्यासों तक ही सीमित थे: रंधावा
डेराबस्सी
पिछली सरकारों के दौरान गांव डेरा जगाधरी में लगाए गए शिलान्यास साबित करते हैं कि परंपरागत पार्टियों की विकास गतिविधियां शिलान्यासों तक ही सीमित थीं। वहीं आम आदमी पार्टी की सरकार आने के बाद गांव में विकास कार्यों की झड़ी लग गई है। ये बातें हलका विधायक कुलजीत सिंह रंधावा ने डेराबस्सी नगर परिषद के गांव डेरा जगाधरी में 57.50 लाख रुपये की लागत से विभिन्न विकास कार्यों का कामशुरू करते हुए कहीं। इस अवसर पर नगर परिषद अध्यक्ष श्रीमती आसु उपनेजा, कार्यकारी अधिकारी जगजीत सिंह जज, जेई तारा चंद, आप नेता नरेश उपनेजा, पार्षद कुलविंदर कौर, पार्षद हरविंदर पटवारी, आप नेता सहित बड़ी संख्या में आम आदमी पार्टी के स्वयंसेवक एवं शहरवासी उपस्थित थे।
विधायक रंधावा ने जानकारी देते हुए बताया कि आज वार्ड नंबर 17 के अंतर्गत आने वाले गांव डेरा जगाधरी में 30 लाख रुपये की लागत से समसन घाट की चार दीवारी और सड़क को पक्का किया जाएगा। 10 लाख रुपये की लागत से गांव के जांझ घर के चार दरवाजे बनाने तथा 17.50 लाख रुपये की लागत से वाल्मिकी धर्मशाला का निर्माण कार्य शुरू किया गया है।
इस अवसर पर विधायक रंधावा ने कहा कि जहां पंजाब शिक्षा क्रांति की ओर बढ़ रहा है, वहीं स्वास्थ्य सुविधाएं प्रदान करने के लिए मुख्यमंत्री भगवंत मान द्वारा 165 नए आम आदमी क्लीनिक पंजाब के लोगों को समर्पित किए गए हैं। उन्होंने कहा कि पंजाब देश का एकमात्र राज्य है जहां सरकार लोगों के दरवाजे पर काम कर रही है। रंधावा ने कहा कि मुख्यमंत्री भगवंत मान द्वारा किया गया हर वादा पूरा किया जा रहा है।
-------------------------------------------------------------------------
ਵਿਧਾਇਕ ਰੰਧਾਵਾ ਵੱਲੋਂ ਡੇਰਾ ਜਗਾਧਰੀ 'ਚ 57.50 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਪਿਛਲੀਆਂ ਸਰਕਾਰਾਂ ਸਮੇਂ ਵਿਕਾਸ ਕਾਰਜ ਨੀਹ ਪੱਥਰਾਂ ਤੱਕ ਹੀ ਰਹੇ ਸੀਮਤ: ਰੰਧਾਵਾ
ਡੇਰਾਬੱਸੀ
ਪਿਛਲੀਆਂ ਸਰਕਾਰਾਂ ਸਮੇਂ ਪਿੰਡ ਡੇਰਾ ਜਗਾਧਰੀ ਵਿਚ ਰੱਖੇ ਨੀ ਪੱਥਰਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਰਵਾਇਤੀ ਪਾਰਟੀਆਂ ਦੇ ਵਿਕਾਸ ਕਾਰਜ ਨੀਹ ਪੱਥਰਾਂ ਤੱਕ ਹੀ ਸੀਮਤ ਸਨ। ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗ ਗਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਨਗਰ ਕੌਂਸਲ ਦੇ ਪਿੰਡ ਡੇਰਾ ਜਗਾਧਰੀ ਵਿਖੇ 57.50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਣ ਵੇਲੇ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਆਸੂ ਉਪਨੇਜਾ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ, ਜੇਈ ਤਾਰਾ ਚੰਦ, ਆਪ ਆਗੂ ਨਰੇਸ਼ ਉਪਨੇਜਾ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਹਰਵਿੰਦਰ ਪਟਵਾਰੀ, ਆਪ ਆਗੂ ਜਸਪਾਲ ਪਾਲੀ ਸਮੇਤ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
ਵਿਧਾਇਕ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵਾਰਡ ਨੰਬਰ 17 ਅਧੀਨ ਪੈਂਦੇ ਪਿੰਡ ਡੇਰਾ ਜਗਾਧਰੀ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਸਮਸਾਨ ਘਾਟ ਦੀ ਚਾਰ ਦੀਵਾਰੀ ਅਤੇ ਰਸਤੇ ਨੂੰ ਪੱਕਾ ਕਰਨ। 10 ਲੱਖ ਰੁਪਏ ਨਾਲ ਪਿੰਡ ਦੇ ਜੰਝ ਘਰ ਦੀ ਚਾਰ ਦੁਆਰੀ ਕਰਨ ਅਤੇ 17.50 ਲੱਖ ਰੁਪਏ ਦੀ ਲਾਗਤ ਨਾਲ ਵਾਲਮੀਕੀ ਧਰਮਸ਼ਾਲਾ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਹੈ ।
ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਜਿੱਥੇ ਸਿੱਖਿਆ ਕ੍ਰਾਂਤੀ ਵੱਲ ਅੱਗੇ ਵੱਧ ਰਿਹਾ ਹੈ, ਉੱਥੇ ਹੀ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ 165 ਹੋਰ ਨਵੇਂ ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋ ਇੱਕ ਅਜਿਹਾ ਸੂਬਾ ਹੈ ਜਿੱਥੇ ਸਰਕਾਰ ਲੋਕਾਂ ਦੇ ਦੁਆਰ ਉੱਤੇ ਆ ਕੇ ਕੰਮ ਕਰ ਰਹੀ ਹੈ। ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ।