ਏ ਡੀ ਸੀ ਰਾਹੀਂ ਡੀਸੀ ਤਰਨ ਤਾਰਨ ਨੂੰ ਦਿੱਤਾ ਮੰਗ ਪੱਤਰ (ਸਵਾਮੀ ਸੈਣੀ ਮੰਡ ਰਾਸ਼ਟਰੀ ਪ੍ਰਧਾਨ)
ਤਰਨਤਾਰਨ 5 ਮਾਰਚ(ਰਵੀ ਖਹਿਰਾ)- ਭਗਵਾਨ ਵਾਲਮੀਕਿ ਸਮਾਜ ਦਲ ਅਤੇ ਲੋਕ ਭਲਾਈ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਸੈਣੀ ਮੰਡ ਵੱਲੋਂ ਡੀ ਸੀ ਤਰਨ ਤਾਰਨ ਨੂੰ ਏ ਡੀ ਸੀ ਵਰਿੰਦਰਪਾਲ ਬਾਜਵਾ ਰਾਹੀਂ ਡੀਸੀ ਤਰਨ ਤਰਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਲੋਕ ਭਲਾਈ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਸੈਣੀ ਮੰਡ ਨੇ ਕਿਹਾ ਕਿ ਦਲਿਤ ਸਮਾਜ ਦੀਆਂ ਹੱਕੀ ਮੰਗਾਂ ਜਿਵੇਂ ਕਿ ਸਗਨ ਸਕੀਮ,ਨਰੇਗਾ ਮਜ਼ਦੂਰੀ, ਪੰਜਾਬ ਸਰਕਾਰ ਪਾਸੋਂ ਔਰਤਾਂ ਨੂੰ ਸਨਮਾਨ ਭੱਤਾ ਦਵਾਉਣਾ, ਲਾਲ ਲਕੀਰ ਵਾਲੇ ਘਰਾਂ ਦੀਆਂ ਸਰਕਾਰੀ ਖਰਚੇ ਉੱਪਰ ਪੱਕੀਆਂ ਰਜਿਸਟਰੀਆਂ ਕਰਾਉਣਾ, ਅਤੇ ਗਰੀਬਾਂ ਦਾ ਬੈਂਕਾਂ ਦਾ ਅਤੇ ਮਾਈਕਰੋਨਸ ਕੰਪਨੀਆਂ ਦਾ ਕਰਜ਼ਾ ਮਾਫ ਕਰਾਉਣਾ ,ਅਤੇ ਹੋਰ ਬਹੁਤ ਸਾਰੀਆਂ ਮੰਗਾਂ ਜੋ ਕਿ ਦਲਿਤ ਸਮਾਜ ਦੇ ਹੱਕਾਂ ਲਈ ਜਰੂਰੀ ਹਨ । ਅੱਜ ਇਸ ਨੂੰ ਲੈ ਕੇ ਡੀਸੀ ਤਰਨ ਤਰਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਜੇਕਰ ਸਾਡੀਆਂ ਇਹ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ। ਤਾਂ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ । ਇਸ ਸਮੇਂ ਉਹਨਾਂ ਦੇ ਨਾਲ ਰਾਸ਼ਟਰੀ ਚੇਅਰਮੈਨ ਗੁਰਸੇਵਕ ਸਿੰਘ ਖੋਖਰ ਯੂਥ ਵਿੰਗ,
ਹੀਰਾ ਸਿੰਘ ਲਾਲਪੁਰ, ਸੰਗਠਨ ਮੰਤਰੀ ਪੰਜਾਬ ਕੁਲਵਿੰਦਰ ਝੰਡੇਰ , ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਪੰਡੋਰੀ, ਚੇਅਰਮੈਨ ਲਾਭ ਸਿੰਘ, ਪ੍ਰਧਾਨ ਬਾਬਾ ਪਾਲ , ਪੰਜਾਬ ਪ੍ਰਧਾਨ ਸੰਤ ਸਮਾਜ ਜਸ ਨਾਹਰ , ਸੁਖਦੇਵ ਸਿੰਘ, ਬੁੱਧ ਸਿੰਘ, ਅਤੇ ਹੋਰ ਅਹੁਦੇਦਾਰ ਹਾਜ਼ਰ ਸਨ ।