किसानों की भलाई के लिए ब्यूरो क्रेसी को और अधिक सक्रिय होना चाहिए: विधायक कुलजीत सिंह रंधावा ।। ਕਿਸਾਨਾਂ ਦੀ ਬਿਹਤਰੀ ਲਈ ਅਫ਼ਸਰਸ਼ਾਹੀ ਹੋਵੇ ਹੋਰ ਸਰਗਰਮ: ਵਿਧਾਇਕ ਕੁਲਜੀਤ ਸਿੰਘ ਰੰਧਾਵਾ।
किसानों की भलाई के लिए ब्यूरो क्रेसी को और अधिक सक्रिय होना चाहिए: विधायक कुलजीत सिंह रंधावा
केसर फसल की उचित खेती हेतु जिला स्तरीय कृषक प्रशिक्षण शिविर।
शिविर के दौरान विधायक ने प्रदर्शनी का भी निरीक्षण किया।
मोहाली। डेराबसी, 17 जुलाई, पंजाब के मुख्यमंत्री भगवंत सिंह मान के नेतृत्व वाली पंजाब सरकार किसानों की भलाई के लिए प्रतिबद्ध है, जिसके तहत यह सुनिश्चित किया जा रहा है कि राज्य की नहरों का पानी टेल तक पहुंचे और आप सरकार के गठन के बाद से, एक बार भी किसानों को मंडियों में परेशान नहीं होने दिया गया।
ये विचार डेराबस्सी हलके के विधायक स. कुलजीत सिंह रंधावा ने किसान विकास चैंबर में केसर की फसल की उचित खेती पर जिला स्तरीय किसान प्रशिक्षण शिविर में भाग लेते हुए व्यक्त किए।
विधानसभा क्षेत्र विधायक ने कहा कि मुख्यमंत्री भगवंत सिंह मान खुद एक किसान हैं और वह खेती की नब्ज जानते हैं और खेती की बेहतरी के लिए कोई कसर नहीं छोड़ रहे हैं। उन्होंने कहा कि कृषि से संबंधित नई-नई तकनीकें आ रही हैं और उनकी प्रदर्शनी इस शिविर में लगाई गई है, जिसका किसानों को अधिक से अधिक लाभ उठाना चाहिए।
किसान मेले में पहुंचे हलका विधायक ने कहा कि अब तक पंजाब का किसान लुटता और पिटता रहा है। किसान ने कर्ज के पैसों से खाद खरीदी थी और वह नकली निकली और किसान की फसल बर्बाद हो गई. इस तरह वह कर्ज के बोझ तले दब गया। मौजूदा भगवंत सिंह मान सरकार ने इस संबंध में सख्त कदम उठाए हैं और किसानों को कुछ राहत मिली है. इस मौके पर उन्होंने कृषि विभाग के अधिकारियों को निर्देश दिया कि सिर्फ खाद कंपनियों का लाइसेंस रद्द करने से काम नहीं चलेगा, किसानों का डूबा पैसा भी उन्हें दिया जाये. कृषि से जुड़े सभी स्तर के अधिकारी अपनी जिम्मेदारी को और अधिक निभाएं तथा कर्तव्यनिष्ठा से कार्य करें। एस. रंधावा ने अधिकारियों से कहा कि वह किसानों की भलाई के लिए विभिन्न परियोजनाओं के प्रस्ताव बनाकर उन्हें देंगे और वे परियोजनाओं को पारित करेंगे। उन्होंने कहा कि जिन किसानों को पराली प्रबंधन के लिए खरीदी गई मशीनों की सब्सिडी को लेकर दिक्कत आ रही है, उन्हें तुरंत सब्सिडी दी जा रही है। उन्होंने अधिकारियों को यह भी निर्देश दिए कि पराली की गांठें रखने के लिए सरकार की ओर से एक डंप तैयार किया जाए।
इस मौके पर विधायक रंधावा ने किसानों से अपील की कि वे सादा जीवन जीने पर ध्यान दें। उन्होंने यह भी कहा कि जिप्सम का प्रयोग कर भूमि को बेहतर बनाया जाये। उन्होंने कहा कि समाज के लिए अच्छा कार्य करने वालों का सम्मान किया जाना चाहिए। उन्होंने कहा कि पंजाब सरकार सभी वर्गों की समस्याओं के समाधान के लिए प्रतिबद्ध है और उनकी सभी समस्याएं दूर की जाएंगी. बेशक केंद्र ने पैसा रोक रखा है, लेकिन फिर भी गांवों की सड़कें हर हाल में बनेंगी। साथ ही सड़कों के कारण पानी के बहाव को लेकर होने वाली दिक्कतें भी दूर होंगी।
कार्यक्रम को संबोधित करते हुए निदेशक, कृषि एवं किसान कल्याण विभाग। जसवन्त सिंह ने कहा कि जल संरक्षण की दृष्टि से किसानों को धान की पीआर जैसी कम मौसम वाली किस्मों का उपयोग करना चाहिए। 126 जैसी किस्मों को लगाने को प्राथमिकता दी जानी चाहिए। उन्होंने कहा कि प्रदेश में धान की सीधी बुआई का रकबा लगभग 30 प्रतिशत बढ़ा है। उन्होंने कहा कि सीधी बिजाई करने वाले किसानों को पंजाब कृषि विश्वविद्यालय की सिफारिशों को भी लागू करना चाहिए। आज किसानों को बासमती की ओर अपने कदम बढ़ाने चाहिए और पीएम किसान निधि योजना का भी अधिक से अधिक लाभ उठाना चाहिए।
उन्होंने कहा कि विभाग द्वारा मुहैया करवाई गई मशीनरी के कारण पिछले साल पराली में आग बहुत कम लगी थी, लेकिन इस बार जीरो बर्निंग का लक्ष्य रखा गया है। उन्होंने कहा कि 15 से 20 दिन के अंदर किसानों को पराली संभालने वाली मशीनों की सब्सिडी उनके खाते में मिल जाएगी. उन्होंने यह भी कहा कि कस्टम हायरिंग सेंटर या किसान समूह आगे आकर 19 जुलाई तक मुख्य कृषि अधिकारी के कार्यालय में मैन्युअल आवेदन जमा कर सकते हैं। पूरे पंजाब में 23 हजार मशीनें दी जानी हैं।
उन्होंने कहा कि गांवों की सहकारी समितियों से लगातार खाद के नमूने भरे जा रहे हैं। यदि कहीं कोई अनियमितता पाई गई तो जिम्मेदार व्यक्तियों के खिलाफ उचित कार्रवाई की जाएगी। इस अवसर पर एसडीएम डेराबसी श्री हिमांशू गुप्ता ने भी संबोधित किया। इस दौरान विभिन्न कृषि विशेषज्ञों ने किसानों के साथ विभिन्न विषयों पर बहुमूल्य जानकारी साझा की और किसानों के सवालों के जवाब दिए।
शिविर के दौरान विभिन्न विभागों द्वारा लगाई गई प्रदर्शनी से भी किसान लाभान्वित हुए। इस बीच, मुख्य कृषि अधिकारी एसएएस नगर डॉ. गुरमेल सिंह, सहायक प्रोफेसर केवीके हरमीत कौर, सुखमन बाथ डिप्टी सीईओ जिला रोजगार और व्यापार ब्यूरो, डॉ. केवीके के उपनिदेशक बीएस खाड़ा सहित विभिन्न विभागों के अधिकारी और बड़ी संख्या में किसान उपस्थित थे। इस अवसर पर कृषि एवं सहायक व्यवसायों से संबंधित विभिन्न विभागों द्वारा प्रदर्शनी स्टॉल लगाकर मेले में आये किसानों को बहुमूल्य जानकारी भी दी गयी।
==================
ਕਿਸਾਨਾਂ ਦੀ ਬਿਹਤਰੀ ਲਈ ਅਫ਼ਸਰਸ਼ਾਹੀ ਹੋਵੇ ਹੋਰ ਸਰਗਰਮ: ਵਿਧਾਇਕ ਕੁਲਜੀਤ ਸਿੰਘ ਰੰਧਾਵਾ।
ਸਾਉਣੀ ਦੀਆਂ ਫਸਲਾਂ ਦੀ ਸੁੱਚਜੀ ਕਾਸ਼ਤ ਕਰਨ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ
ਵਿਧਾਇਕ ਨੇ ਕੈਂਪ ਦੌਰਾਨ ਲਾਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ
ਮੋਹਾਲੀ । ਡੇਰਾਬਸੀ, 17 ਜੁਲਾਈ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਵਚਨਬੱਧ ਹੈ ਜਿਸ ਤਹਿਤ ਸੂਬੇ ਦੇ ਨਹਿਰੀ ਪਾਣੀ ਨੂੰ ਟੇਲਾਂ ਤਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਜਦੋਂ ਤੋਂ ਆਪ ਸਰਕਾਰ ਬਣੀ ਹੈ, ਇਕ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਗਿਆ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਦੇ ਵਿਧਾਇਕ ਸ.ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨ ਵਿਕਾਸ ਚੈਂਬਰ ਵਿਖੇ ਸਾਉਣੀ ਦੀਆਂ ਫਸਲਾਂ ਦੀ ਸੁੱਚਜੀ ਕਾਸ਼ਤ ਕਰਨ ਬਾਰੇ ਲਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸ਼ਮੂਲੀਅਤ ਕਰਦਿਆਂ ਕੀਤਾ।
ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖ਼ੁਦ ਕਿਸਾਨ ਹਨ ਤੇ ਉਹ ਖੇਤੀ ਦੀ ਨਬਜ਼ ਪਛਾਣਦੇ ਹਨ ਤੇ ਕਿਸਾਨੀ ਦੀ ਬਿਹਤਰੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਹਨਾਂ ਕਿਹਾ ਕਿ ਖੇਤੀ ਸਬੰਧੀ ਨਵੀਆਂ ਨਵੀਆਂ ਤਕਨੀਕਾਂ ਆ ਰਹੀਆਂ ਹਨ ਤੇ ਉਹਨਾਂ ਦੀ ਪ੍ਰਦਰਸ਼ਨੀ ਇਸ ਕੈਂਪ ਦੌਰਾਨ ਲਗਾਈ ਗਈ ਹੈ, ਜਿਸ ਦਾ ਵੱਧ ਤੋਂ ਵੱਧ ਲਾਹਾ ਕਿਸਾਨਾਂ ਨੂੰ ਲੈਣਾ ਚਾਹੀਦਾ ਹੈ।
ਕਿਸਾਨ ਮੇਲੇ ’ਚ ਪੁੱਜੇ ਹਲਕਾ ਵਿਧਾਇਕ ਨੇ ਕਿਹਾ ਕਿ ਹੁਣ ਤਕ ਪੰਜਾਬ ਦਾ ਕਿਸਾਨ ਲੁੱਟਿਆ ਤੇ ਪੱਟਿਆ ਗਿਆ ਹੈ। ਕਿਸਾਨ ਕਰਜ਼ੇ ਦੇ ਪੈਸੇ ਵਿੱਚੋਂ ਖਾਦ ਖਰੀਦਦਾ ਸੀ ਤੇ ਉਹ ਨਕਲੀ ਨਿੱਕਲ ਜਾਂਦੀ ਸੀ ਤੇ ਕਿਸਾਨ ਦੀ ਫਸਲ ਬਰਬਾਦ ਹੋ ਜਾਂਦੀ ਸੀ। ਇਸ ਤਰ੍ਹਾਂ ਉਹ ਕਰਜ਼ੇ ਦੇ ਬੋਝ ਹੇਠ ਦੱਬਦਾ ਹੀ ਗਿਆ।
ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਨੇ ਇਸ ਬਾਬਤ ਸਖ਼ਤ ਕਦਮ ਚੁੱਕੇ ਹਨ ਤੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ। ਉਹਨਾਂ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਕੱਲੇ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਕੇ ਗੱਲ ਨਹੀਂ ਬਣੇਗੀ, ਕਿਸਾਨਾਂ ਦਾ ਖਰਾਬ ਹੋਇਆ ਪੈਸਾ ਵੀ ਉਹਨਾਂ ਨੂੰ ਦਵਾਇਆ ਜਾਵੇ। ਕਿਸਾਨੀ ਨਾਲ ਸਬੰਧਤ ਹਰ ਪੱਧਰ ਦੇ ਅਫ਼ਸਰ ਆਪਣੀ ਜ਼ਿੰਮੇਵਾਰੀ ਵੱਧ ਚੜ੍ਹ ਕੇ ਨਿਭਾਉਣ ਤੇ ਸੰਜੀਦਗੀ ਨਾਲ ਕੰਮ ਕਰਨ।
ਸ. ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਦੀ ਬਿਹਤਰੀ ਲਈ ਵੱਖੋ-ਵੱਖ ਪ੍ਰੋਜੈਕਟਾਂ ਬਾਬਤ ਪ੍ਰਸਤਾਵ ਬਣਾ ਕੇ ਉਹਨਾਂ ਨੂੰ ਦੇਣ ਤੇ ਉਹ ਪ੍ਰੋਜੈਕਟ ਪਾਸ ਕਰਵਾ ਕੇ ਦੇਣਗੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਖਰੀਦੀਆਂ ਮਸ਼ੀਨਾਂ ਦੀ ਸਬਸਿਡੀ ਸਬੰਧੀ ਦਿੱਕਤ ਆਈ ਹੈ, ਉਹ ਫੌਰੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਰਾਲੀ ਦੀਆਂ ਗੱਠਾਂ ਰੱਖਣ ਲਈ ਸਰਕਾਰੀ ਤੌਰ ਉੱਤੇ ਡੰਪ ਤਿਆਰ ਕਰ ਕੇ ਦਿੱਤਾ ਜਾਵੇ।
ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਸਾਦੀ ਜ਼ਿੰਦਗੀ ਜਿਊਣ ਵੱਲ ਧਿਆਨ ਕੇਂਦਰਤ ਕਰਨ। ਉਹਨਾਂ ਇਹ ਵੀ ਕਿਹਾ ਕਿ ਜਿਪਸਮ ਦੀ ਵਰਤੋਂ ਕਰ ਕੇ ਜ਼ਮੀਨਾਂ ਨੂੰ ਹੋਰ ਵਧੀਆ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿਹੜੇ ਲੋਕ ਸਮਾਜ ਲਈ ਕੋਈ ਚੰਗਾ ਕੰਮ ਕਰਦੇ ਹਨ, ਉਹਨਾਂ ਦਾ ਸਨਮਾਨ ਲਾਜ਼ਮੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਉਹਨਾਂ ਦੀਆਂ ਸਾਰੀਆਂ ਦਿੱਕਤਾਂ ਦੂਰ ਕੀਤੀਆਂ ਜਾਣਗੀਆਂ। ਬੇਸ਼ੱਕ ਕੇਂਦਰ ਨੇ ਫੰਡ ਰੋਕੇ ਹਨ ਪਰ ਫੇਰ ਵੀ ਪਿੰਡਾਂ ਦੀਆਂ ਸੜ੍ਹਕਾਂ ਨੂੰ ਹਰ ਹਾਲ ਬਣਾਇਆ ਜਾਏਗਾ। ਇਸ ਦੇ ਨਾਲ ਨਾਲ ਸੜਕਾਂ ਕਾਰਨ ਪਾਣੀ ਦੇ ਵਹਾਅ ਸਬੰਧੀ ਦਰਪੇਸ਼ ਦਿੱਕਤਾਂ ਵੀ ਦੂਰ ਕੀਤੀਆਂ ਜਾਣਗੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ. ਜਸਵੰਤ ਸਿੰਘ ਨੇ ਕਿਹਾ ਕਿ ਕਿਸਾਨ ਪਾਣੀ ਦੀ ਸੰਭਾਲ ਦੇ ਮੱਦੇਨਜ਼ਰ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਜਿਵੇਂਕਿ ਪੀ.ਆਰ. 126 ਵਰਗੀਆਂ ਕਿਸਮਾਂ ਲਾਉਣ ਨੂੰ ਤਰਜੀਹ ਦੇਣ। ਉਹਨਾਂ ਦੱਸਿਆ ਕਿ ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਕਰੀਬ 30 ਫ਼ੀਸਦ ਰਕਬਾ ਵਧਿਆ ਹੈ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਸਿਫਾਰਸ਼ਾਂ ਵੀ ਲਾਗੂ ਕਰਨ। ਅੱਜ ਦੇ ਸਮੇਂ ਕਿਸਾਨ ਬਾਸਮਤੀ ਵੱਲ ਵੀ ਆਪਣੇ ਕਦਮ ਜ਼ਰੂਰ ਵਧਾਉਣ ਤੇ ਨਾਲ ਪੀ.ਐਮ.ਕਿਸਾਨ ਨਿਧੀ ਯੋਜਨਾ ਦਾ ਵੀ ਵੱਧ ਤੋਂ ਵੱਧ ਲਾਹਾ ਲੈਣ।
ਉਹਨਾਂ ਕਿਹਾ ਵਿਭਾਗ ਵੱਲੋਂ ਦਿੱਤੀ ਮਸ਼ੀਨਰੀ ਸਦਕਾ ਪਿਛਲੇ ਸਾਲ ਪਰਾਲੀ ਨੂੰ ਅੱਗ ਬਹੁਤ ਘੱਟ ਲੱਗੀ ਪਰ ਇਸ ਵਾਰ ਜ਼ੀਰੋ ਬਰਨਿੰਗ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ 15 ਤੋਂ 20 ਦਿਨ ਦੇ ਵਿੱਚ ਵਿੱਚ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਮਸ਼ੀਨਾਂ ਦੀ ਸਬਸਿਡੀ ਖਾਤੇ ਵਿੱਚ ਮਿਲ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਕਸਟਮ ਹਾਏਰਿੰਗ ਸੈਂਟਰ ਜਾਂ ਕਿਸਾਨ ਗਰੁੱਪ ਅੱਗੇ ਆ ਕੇ 19 ਜੁਲਾਈ ਤਕ ਦਸਤੀ ਅਰਜ਼ੀ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਦੇ ਸਕਦੇ ਹਨ। ਪੂਰੇ ਪੰਜਾਬ ਵਿੱਚ 23 ਹਜ਼ਾਰ ਮਸ਼ੀਨਾਂ ਦਿੱਤੀਆਂ ਜਾਣੀਆਂ ਹਨ।
ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਵਿੱਚੋਂ ਖਾਦ ਦੇ ਸੈਂਪਲ ਲਗਾਤਾਰ ਭਰੇ ਜਾ ਰਹੇ ਹਨ। ਜੇਕਰ ਕਿਤੇ ਵੀ ਕੋਈ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਐੱਸ ਡੀ ਐਮ ਡੇਰਾਬਸੀ ਸ਼੍ਰੀ ਹਿਮਾਂਸ਼ੂ ਗੁਪਤਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਵੱਖ ਵੱਖ ਖੇਤੀ ਮਾਹਰਾਂ ਵੱਲੋਂ ਵੱਖੋ-ਵੱਖ ਵਿਸ਼ਿਆਂ ਉੱਤੇ ਕਿਸਾਨਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਇਸ ਕੈਂਪ ਦੌਰਾਨ ਵੱਖੋ ਵੱਖ ਵਿਭਾਗਾਂ ਵਲੋਂ ਲਾਈ ਪ੍ਰਦਰਸ਼ਨੀ ਦਾ ਵੀ ਕਿਸਾਨਾਂ ਨੇ ਲਾਭ ਲਿਆ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਐੱਸ ਏ ਐੱਸ ਨਗਰ ਡਾ. ਗੁਰਮੇਲ ਸਿੰਘ, ਸਹਾਇਕ ਪ੍ਰੋਫ਼ੈਸਰ ਕੇ ਵੀ ਕੇ ਹਰਮੀਤ ਕੌਰ, ਸੁਖਮਨ ਬਾਠ ਡਿਪਟੀ ਸੀ ਈ ਓ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡਾ. ਬੀ ਐਸ ਖੱਡਾ ਡਿਪਟੀ ਡਾਇਰੈਕਟਰ ਕੇ ਵੀ ਕੇ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ। ਇਸ ਮੌਕੇ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀ ਸਟਾਲ ਲਾ ਕੇ ਮੇਲੇ ’ਚ ਪੁੱਜੇ ਕਿਸਾਨਾਂ ਨੂੰ ਵਡਮੁੱਲੀ ਜਾਣਕਾ ਰੀ ਵੀ ਦਿੱਤੀ ਗਈ।